ਯਿਸੂ ਦੇ ਆਖਰੀ ਸਾਹ ਲੈਣ ਤੋਂ ਕੁਝ ਪਲ ਪਹਿਲਾਂ ਉਸ ਨੇ ਘੋਸ਼ਣਾ ਕੀਤੀ, “ਟੈਟੇਲੇਸਟਾਈ” “ਇਹ ਪੂਰਾ ਹੋਇਆ” ਯਿਸੂ ਨੇ ਕੀ ਪੂਰਾ ਕੀਤਾ ਸੀ? ਇਸ ਵਾਕ ਦੇ ਵਿੱਚ ਇਹੋ ਜਿਹੀ ਕੀ ਯੋਗਤਾ ਸੀ ਕਿ ਇਹ ਮਨੁੱਖੀ ਮੰਜ਼ਿਲ ਨੂੰ ਬਦਲ ਦੇਵੇ? ਇੰਨਾਂ ਪ੍ਰਸ਼ਨਾਂ ਦੇ ਉੱਤਰ ਦੇਣ ਦੇ ਲਈ, ਟੇਟੇਲੇਸਟਾਈ ਲੜੀ ਬਾਈਬਲ ਦੀ ਕਹਾਣੀ ਨੂੰ ਸ਼ੁਰੂ ਤੋਂ ਖੋਲਦੀ ਹੈ। ਇਹ 11 ਵੀਡੀਉ ਸ਼ੈਸਨ ਪਰਮੇਸ਼ਰ ਦੇ ਈਸ਼ਵਰੀ ਯੋਜ਼ਨਾਂ ਨੂੰ ਵਿਖਾਉਂਦੇ ਹਨ ਜੋ ਕਿ ਅਦਨ ਦੇ ਬਾਗ ਤੋਂ ਯਿਸੂ ਮਸੀਹ ਦੇ ਜੀ ਉੱਠਣ ਤੱਕ ਹਨ।